NiQuest
Sampling everyday life

ਚਿਜੱਕ ਨੁਮਾਣੀ

 • ਅੱਜ ਸੋਚੀ ਮੈਂ ਇਕ ਬਾਤ ਪੁਰਾਣੀ,
 • ਮਿੱਠੀ ਜਿਹੀ ਰੁੱਤ ਉੱਤੋਂ ਚਿਜੱਕ ਨੁਮਾਣੀ,
 • ਕਦੇ ਓਹਲੇ ਹੋਕੇ ਤੇਰਾ ਦੀਦਾਰ ਕਰਨਾ,
 • ਕਦੇ ਸੰਗ ਕੇ ਅੱਖਾਂ ਨਾਲ ਸਜਦਾ ਕਰਨਾ,
 • ਜਾਨ ਬੁਝ ਕੇ ਉਲਜਾ ਕੇ ਅੱਖਰ ਲਿਖਣੇ,
 • ਬਿਨ ਸਮਜ ਕੇ ਫੁੱਲ ਕਿੱਤਾਬ ਚ’ ਰੱਖਣੇ,
 • ਇਹਨੂੰ ਸ਼ਰਾਰਤ ਆਖਾਂ ਯਾਂ ਆਸ ਪੁਰਾਣੀ,
 • ਮਿੱਠੀ ਜਿਹੀ ਰੁੱਤ ਉੱਤੋਂ ਚਿਜੱਕ ਨੁਮਾਣੀ,
 • ਮਲੂਕ ਜਿਹੀ ਉਂਗਲਾਂ ਨਾਲ ਹੱਥ ਨੂੰ ਫੜਨਾ,
 • ਉਹ ਬਿਨ ਸੋਚੇ ਤੁਰ-ਤੁਰ ਕੇ ਗੱਲਾਂ ਕਰਨਾ,
 • ਕਦੇ ਕੰਟੀਨ ਦੇ ਨੇੜੇ ਕਦੇ ਸੈਕਟਰ 43,
 • ਅਜੇ ਵੀ ਯਾਦ ਗੱਲਾਂ ਉਮਰਾਂ ਦੀ ਸਾਂਝ ਵਾਲੀ,
 • ਦਿੱਲ ਦੀ ਆਸ ਸੀ ਤੈਨੂੰ ਰੱਜ ਕੇ ਤੱਕਣ ਦੀ,
 • ਪਰ ਕੀ ਕਰਾਂ ਮੇਰੀਏ ਯਾਦ ਪੁਰਾਣੀ,
 • ਮਿੱਠੀ ਜਿਹੀ ਰੁੱਤ ਉੱਤੋਂ ਚਿਜੱਕ ਨੁਮਾਣੀ,
 • ਮਿੱਠੀ ਜਿਹੀ ਰੁੱਤ ਉੱਤੋਂ ਚਿਜੱਕ ਨੁਮਾਣੀ।